ਨਿਊਜੀਲੈਂਡ ਡਰਾਈਵਰ ਲਾਇਸੈਂਸ ਸਿਸਟਮ ਵਿੱਚ ਵੱਡਾ ਬਦਲਾਅ, ਲਾਇਸੈਂਸ ਬਣਵਾਉਣਾ ਹੋਵੇਗਾ ਸਸਤਾ

Driving Licenceਆਕਲੈਂਡ (ਹਰਪ੍ਰੀਤ ਸਿੰਘ) – ਨਿਊਜ਼ੀਲੈਂਡ ਸਰਕਾਰ ਨੇ ਡਰਾਈਵਰ ਲਾਇਸੈਂਸ ਪ੍ਰਣਾਲੀ ਵਿੱਚ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਹੈ, ਜਿਸ ਨਾਲ ਲਾਇਸੈਂਸ ਬਣਵਾਉਣ ਦੀ ਲਾਗਤ ਘੱਟ ਹੋਵੇਗੀ ਅਤੇ ਪ੍ਰਕਿਰਿਆ ਆਸਾਨ ਬਣੇਗੀ। ਟਰਾਂਸਪੋਰਟ ਮੰਤਰੀ ਕ੍ਰਿਸ ਬਿਸ਼ਪ ਨੇ ਆਕਲੈਂਡ ਵਿੱਚ ਕਿਹਾ ਕਿ ਮੌਜੂਦਾ ਸਿਸਟਮ ਮਹਿੰਗਾ ਅਤੇ ਪੁਰਾਣਾ ਹੋ ਚੁੱਕਾ ਹੈ ਅਤੇ ਹੁਣ ਇਸਨੂੰ ਬਦਲਣ ਦੀ ਲੋੜ ਸੀ।

ਨਵੇਂ ਸਿਸਟਮ ਅਧੀਨ ਹੁਣ Restricted pਲਾਇਸੈਂਸ ਤੋਂ ਫੁੱਲ ਲਾਇਸੈਂਸ ਲਈ ਦੂਜਾ ਪ੍ਰੈਕਟੀਕਲ ਟੈਸਟ ਨਹੀਂ ਦੇਣਾ ਪਵੇਗਾ, ਜਿਸ ਨਾਲ ਸਮਾਂ ਅਤੇ ਪੈਸਾ ਦੋਵਾਂ ਦੀ ਬਚਤ ਹੋਵੇਗੀ। 25 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਲਰਨਰ ਪੀਰੀਅਡ 6 ਮਹੀਨਿਆਂ ਤੋਂ ਵਧਾ ਕੇ 12 ਮਹੀਨੇ ਕਰ ਦਿੱਤਾ ਗਿਆ ਹੈ, ਹਾਲਾਂਕਿ ਪ੍ਰੈਕਟਿਸ ਘੰਟਿਆਂ ਦੀ ਰਿਕਾਰਡਿੰਗ ਜਾਂ ਮਨਜ਼ੂਰਸ਼ੁਦਾ ਕੋਰਸ ਪੂਰਾ ਕਰਕੇ ਇਸਨੂੰ ਘਟਾਇਆ ਜਾ ਸਕੇਗਾ।

ਰਿਸਟ੍ਰਿਕਟਿਡ ਲਾਇਸੈਂਸ ਦੀ ਮਿਆਦ ਵੀ ਬਦਲੀ ਜਾਵੇਗੀ — 25 ਤੋਂ ਘੱਟ ਉਮਰ ਵਾਲਿਆਂ ਲਈ 12 ਮਹੀਨੇ ਅਤੇ 25 ਤੋਂ ਵੱਧ ਉਮਰ ਵਾਲਿਆਂ ਲਈ 6 ਮਹੀਨੇ ਹੋਵੇਗੀ। ਹੁਣ ਫੁੱਲ ਲਾਇਸੈਂਸ ਤੱਕ ਪਹੁੰਚਣ ਦੀ ਕੁੱਲ ਲਾਗਤ ਲਗਭਗ 80 ਡਾਲਰ ਘੱਟ ਹੋ ਜਾਵੇਗੀ।

ਨਵੇਂ ਨਿਯਮਾਂ ਅਨੁਸਾਰ ਸਾਰੇ Learner ਅਤੇ Restricted ਡਰਾਈਵਰਾਂ ਲਈ ਜ਼ੀਰੋ ਅਲਕੋਹਲ ਸੀਮਾ ਲਾਗੂ ਹੋਵੇਗੀ, ਚਾਹੇ ਉਮਰ ਜੋ ਮਰਜ਼ੀ ਹੋਵੇ। ਅੱਖਾਂ ਦੀ ਜਾਂਚ ਸਿਰਫ ਪਹਿਲੀ ਵਾਰ ਲਾਇਸੈਂਸ ਬਣਾਉਂਦੇ ਸਮੇਂ ਅਤੇ ਨਵੀਨੀਕਰਨ ਵੇਲੇ ਹੀ ਲਾਜ਼ਮੀ ਹੋਵੇਗੀ। NZ ਟਰਾਂਸਪੋਰਟ ਏਜੰਸੀ ਨੂੰ ਟ੍ਰੇਨਿੰਗ ਕੋਰਸ ਚਲਾਉਣ ਵਾਲੀਆਂ ਸੰਸਥਾਵਾਂ ’ਤੇ ਵਧੇਰੇ ਨਿਗਰਾਨੀ ਦੇ ਅਧਿਕਾਰ ਵੀ ਮਿਲਣਗੇ।

ਇਹ ਨਵਾਂ ਸਿਸਟਮ 25 ਜਨਵਰੀ 2027 ਤੋਂ ਲਾਗੂ ਹੋਵੇਗਾ। ਸਰਕਾਰ ਨੇ ਕਿਹਾ ਹੈ ਕਿ ਤਿੰਨ ਸਾਲ ਬਾਅਦ ਇਸਦਾ ਰਿਵਿਊ ਕੀਤਾ ਜਾਵੇਗਾ ਤਾਂ ਜੋ ਸੜਕ ਸੁਰੱਖਿਆ ਅਤੇ ਰੁਜ਼ਗਾਰ ’ਤੇ ਪੈਣ ਵਾਲੇ ਪ੍ਰਭਾਵਾਂ ਦੀ ਜਾਂਚ ਕੀਤੀ ਜਾ ਸਕੇ।

Leave a Comment

Your email address will not be published. Required fields are marked *

error: Content is protected !!
Scroll to Top