ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) – ਦੂਜਿਆਂ ਨੂੰ ਹਮੇਸ਼ਾ ਹੀ ਚੰਗੀ ਸੇਧ ਦੇਣ ਵਾਲਾ, ਪੰਜਾਬੀ ਮਾਂ ਬੋਲੀ ਨਾਲ ਡੂੰਘੀ ਸਾਂਝ ਪਾਕੇ ਰੱਖਣ ਵਾਲਾ ਪੰਜਾਬੀ ਨੌਜਵਾਨ ਅਮ੍ਰਿਤਪਾਲ ਸਿੰਘ ਘੁੱਦਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਅਮ੍ਰਿਤਪਾਲ ਸਿੰਘ ਨੇ ਅਫਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਕਿਲੀਮਂਜਾਰੋ ਜਿਸ ਦੀ ਸਮੁੰਦਰੀ ਤਲ ਤੋਂ ਉੱਚੀ 19341 ਫੁੱਟ ਹੈ, ਨੂੰ ਫਤਹਿ ਕਰ ਲਿਆ ਹੈ ਤੇ ਇਸ ‘ਤੇ ਨਿਸ਼ਾਨ ਸਾਹਿਬ ਝੁਲਾਉਣ ਦਾ ਮਾਣ ਹਾਸਿਲ ਕੀਤਾ ਹੈ।
