
ਮਾਮਲਾ Hillsborough ਦੀ ਇੱਕ ਜਾਇਦਾਦ ਨਾਲ ਸਬੰਧਤ ਹੈ, ਜਿੱਥੇ ਘਰ ਦੇ ਕੁਝ ਹਿੱਸਿਆਂ ਨੂੰ ਬਿਨਾਂ ਲੋੜੀਂਦੀ building consent ਅਤੇ resource consent ਦੇ ਇੱਕ ਵੱਖਰੇ, ਆਪਣੇ ਆਪ ਵਿੱਚ ਪੂਰੇ ਰਹਿਣਯੋਗ flat ਵਿੱਚ ਬਦਲ ਦਿੱਤਾ ਗਿਆ ਸੀ। Hudda ਨੇ ਆਪਣੇ ਖ਼ਿਲਾਫ਼ ਲਗਾਏ ਗਏ ਦੋਸ਼ ਮੰਨ ਲਏ। ਉਸਨੂੰ Building Act ਅਤੇ Resource Management Act ਦੀ ਉਲੰਘਣਾ ਨਾਲ ਸਬੰਧਤ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ।
ਸਜ਼ਾ ਸੁਣਾਉਂਦਿਆਂ Judge Caldwell ਨੇ ਕਿਹਾ ਕਿ ਇਹ ਕੰਮ ਜਾਣਬੁੱਝ ਕੇ ਕੀਤਾ ਗਿਆ ਸੀ ਅਤੇ ਇਸ ਪਿੱਛੇ ਆਰਥਿਕ ਲਾਭ ਹਾਸਲ ਕਰਨ ਦਾ ਸਪੱਸ਼ਟ ਮਕਸਦ ਸੀ। Auckland Council ਦਾ ਕਹਿਣਾ ਹੈ ਕਿ ਮਕਾਨ ਮਾਲਕ ਆਪਣੀ ਜਾਇਦਾਦ ਦੀ ਵਰਤੋਂ ਵਧਾਉਣ ਲਈ ਤਬਦੀਲੀਆਂ ਕਰ ਸਕਦੇ ਹਨ, ਪਰ ਕਿਰਾਏ ਲਈ ਕੀਤੀ ਜਾਣ ਵਾਲੀ ਉਸਾਰੀ ਜਾਂ ਤਬਦੀਲੀ ਨੂੰ ਸਾਰੇ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਕਿਰਾਏਦਾਰਾਂ ਨੂੰ ਸੁਰੱਖਿਅਤ, ਸਾਫ਼-ਸੁਥਰੀ ਅਤੇ ਨਿਯਮਾਂ ਮੁਤਾਬਕ ਰਿਹਾਇਸ਼ ਮਿਲਣੀ ਚਾਹੀਦੀ ਹੈ।
ਕੌਂਸਲ ਦੀ Regulatory and Safety Committee ਦੀ chairwoman Josephine Bartley ਮੁਤਾਬਕ Building Act ਅਤੇ Resource Management Act ਦੇ ਨਿਯਮ ਲੋਕਾਂ, ਭਾਈਚਾਰਿਆਂ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਹਨ। ਕਿਰਾਏ ਲਈ ਦਿੱਤੇ ਜਾਣ ਵਾਲੇ ਘਰਾਂ ਬਾਰੇ ਲੋਕਾਂ ਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਉਹ ਕਾਨੂੰਨੀ ਮਿਆਰਾਂ ’ਤੇ ਖਰੇ ਉਤਰਦੇ ਹਨ।
ਪਹਿਲਾਂ ਵੀ ਲੱਗ ਚੁੱਕੇ ਹਨ ਵੱਡੇ ਜੁਰਮਾਨੇ
Manurewa — $54,000 ਜੁਰਮਾਨਾ: 2025 ਵਿੱਚ Paul Knights ਨੂੰ $54,000 ਜੁਰਮਾਨਾ ਲੱਗਿਆ ਸੀ। Maich Road ਦੀ ਇਮਾਰਤ ਵਿੱਚ ਬਿਨਾਂ ਲੋੜੀਂਦੀਆਂ ਮਨਜ਼ੂਰੀਆਂ ਦੇ 44 container-style cabins ਬਣਾਕੇ migrant workers ਨੂੰ ਰੱਖਿਆ ਗਿਆ ਸੀ ਅਤੇ ਅਦਾਲਤ ਨੇ ਅੱਗ ਤੋਂ ਸੁਰੱਖਿਆ ਸਬੰਧੀ ਖ਼ਤਰਿਆਂ ਨੂੰ ਵੀ ਗੰਭੀਰ ਮੰਨਿਆ ਸੀ।
Mission Bay/Northcote — ਤਿੰਨ ਮਾਲਕਾਂ ਨੂੰ ਜੁਰਮਾਨੇ: 2025 ਵਿੱਚ Yuanhua Li, Chao Ma ਅਤੇ Yan Ma ਨੂੰ ਗੈਰ-ਮਨਜ਼ੂਰਸ਼ੁਦਾ ਰਹਾਇਸ਼ਾਂ ਨਾਲ ਸਬੰਧਤ ਲੰਬੇ ਸਮੇਂ ਦੀਆਂ ਉਲੰਘਣਾਵਾਂ ਲਈ ਕ੍ਰਮਵਾਰ $22,750, $13,000 ਅਤੇ $7,000 ਜੁਰਮਾਨੇ ਕੀਤੇ ਗਏ। ਕੌਂਸਲ ਦੇ ਨੋਟਿਸਾਂ ਦੇ ਬਾਵਜੂਦ ਇਹ ਰਹਾਇਸ਼ਾਂ ਕਈ ਸਾਲ ਤੱਕ ਕਾਇਮ ਰਹੀਆਂ ਅਤੇ ਉਨ੍ਹਾਂ ਤੋਂ ਕਿਰਾਇਆ ਵੀ ਲਿਆ ਜਾਂਦਾ ਰਿਹਾ।
