ਨਿਊਜੀਲੈਂਡ ਦੇ ਮੂਲ ਬਸ਼ੀਂਦਿਆਂ ਨਾਲੋਂ ਵੱਧ ਕਮਾਉਂਦੇ ਨਿਊਜੀਲੈਂਡਰਹਿੰਦੇ ਭਾਰਤੀ – ਤਾਜਾ ਆਂਕੜੇ ਆਏ ਸਾਹਮਣੇ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਿੱਚ ਰਹਿੰਦੇ ਭਾਰਤੀ ਮੂਲ ਦੇ ਰਿਹਾਇਸ਼ੀ, ਇੱਥੋਂ ਦੇ ਮੂਲ ਨਿਵਾਸੀਆਂ ਨਾਲੋਂ ਵੱਧ ਕਮਾਉਂਦੇ ਹਨ ਤੇ ਇਸ ਤੱਥ ਨੂੰ ਸੈਂਸਜ਼ 2023 ਦੇ ਤਾਜਾ ਜਾਰੀ ਆਂਕੜੇ ਪ੍ਰੱਤਖ ਕਰਦੇ ਹਨ। ਆਂਕੜਿਆਂ ਮੁਤਾਬਕ ਨਿਊਜੀਲੈਂਡ ਰਹਿੰਦੇ ਔਸਤ ਭਾਰਤੀ ਦੀ ਕਮਾਈ $51,600 ਸਲਾਨਾ ਹੈ। ਜਦਕਿ ਪੂਰੇ ਨਿਊਜੀਲੈਂਡ ਦੀ ਔਸਤ ਕਮਾਈ $41,500 ਸਲਾਨਾ ਹੈ। ਆਂਕੜਿਆਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 40% ਭਾਰਤੀ ਮੈਨੇਜਮੈਂਟ ਸਬੰਧੀ ਜਾਂ ਪ੍ਰੋਫੈਸ਼ਨਲ ਕਿੱਤਿਆਂ ਨਾਲ ਸਬੰਧਤ ਹਨ, ਜਦਕਿ ਸਿਰਫ 7% ਹੀ ਲੇਬਰ ਦੀ ਜੋਬ ਕਰਦੇ ਹਨ। ਬਾਕੀ ਦੇ ਬੱਚਦੇ ਸੇਲਜ਼, ਕਲੇਰੀਕਲ ਤੇ ਐਡਮੀਨਸਟਰੇਟਿਵ ਜੋਬਾਂ ਵਿੱਚ ਰੁੱਝੇ ਹੋਏ ਹਨ।

Leave a Comment

Your email address will not be published. Required fields are marked *

error: Content is protected !!
Scroll to Top